Download

ਸਾਦਗੀ ਉਸਦੀ ਰੱਬ ਦੇ ਨੂਰ ਵਰਗੀ, ਕਦੇ ਮਹਿਬੂਬ ਕਦੇ ਦੋਸਤ ਕਦੇ ਰਹਿਨੁਮਾ, ਕਦੇ ਰੂਹਾਨੀ ਜਿਹੇ ਇਸ਼ਕ ਦੇ ਸਰੂਰ ਵਰਗੀ।

Download

ਸਾਦਗੀ ਉਸਦੀ ਫੁੱਲਾਂ ਵਰਗੀ, ਮਾਸੂਮੀਅਤ ਵੀ ਕਮਾਲ ਆ। ਲਫਜ਼ਾਂ ਚ ਪਰੋ ਲਵਾਂ ਤਾਰੀਫ਼ ਉਸਦੀ, ਇਹ ਸਾਡੀ ਕੀ ਮਜ਼ਾਲ ਆ। ਕੋਈ ਕਿਵੇਂ ਹੋ ਸਕਦਾ ਓਹਦੇ ਵਰਗਾ, ਉਹ ਤਾਂ ਖੁਦ ਹੀ ਕਮਾਲ ਆ।

Download

ਸਾਦਗੀ ਉਸਦੀ ਜਿਵੇਂ ਕੋਈ ਕਵਿਤਾ, ਸਰਲ ਪਰ ਬਹੁਤ ਗਹਿਰੀ।

Download

ਸਾਦਗੀ ਉਸਦੀ ਦੀ ਕੀ ਗੱਲ ਕਰਾਂ, ਫੁੱਲ ਖ਼ੁਸ਼ਬੂ ਦਿੰਦੇ ਪਰ, ਦਿਖਾਉਂਦੇ ਕਦੇ ਨਾ।

Download

ਲੋਕਾਂ ਦੇ Brand ਹਜ਼ਾਰਾਂ ਦੇ, ਸਾਦਗੀ ਉਹਦੀ ਲੱਖ ਦੀ। ਉਹਦੀ ਨਿਗ੍ਹਾ ਨੀਵੀਂ, ਓਹਦੇ ਤੇ ਸਭ ਦੀ। ਮੂਰਤ ਲੱਗੇ ਉਹ ਦੂਰੋਂ ਰੱਬ ਦੀ, ਕਰਮਾਂ ਨਾਲ ਇਹੋ ਜੀ ਲੱਭਦੀ।

Download

ਸਾਦਗੀ ਉਸਦੀ ਦਿਲ ਨੂੰ ਛੂਹ ਗਈ, ਨਾ ਚਾਹੁੰਦੇ ਹੋਏ ਵੀ ਉਸਦੀ ਹੋ ਗਈ।

Download

ਸਾਦਗੀ ਉਸਦੀ ਪਛਾਣ ਉਸਦੀ ਸੋਹਣੇ ਜਿਹੇ ਮੁਖ ਤੇ ਮੁਸਕਾਨ ਉਸਦੀ ਸੂਰਤ ਉਸਦੀ ਸੀਰਤ ਉਸਦੀ ਅਦਾ ਵੀ ਥੋੜੀ ਨਾਦਾਨ ਉਸਦੀ ਭੋਲੀ ਹੈ ਛਿੜੀ ਹੈ ਗੱਲ ਜਿਸਦੀ ਹੁਨਰ ਉਸਦੇ ਤੋਂ ਰੂਹ ਅਣਜਾਣ ਉਸਦੀ ਟੁੱਟੇ ਜਿਹੇ ਮੇਰੇ ਦੇ ਵਿਚ ਹੱਸਦੀ ਸਾਦਗੀ ਉਸਦੀ ਪਹਿਚਾਣ ਉਸਦੀ।

Download

ਸਾਦਗੀ ਉਸਦੀ ਚੰਦਨ ਦੀ ਮਹਿਕ ਵਰਗੀ, ਲਕੋਇਆ ਕਿੱਥੇ ਲੁਕਦੀ ਏ। ਮੁਹੱਬਤ ਮੇਰੀ ਧੁੱਪ ਵਰਗੀ, ਮੁਕਾਇਆ ਕਿੱਥੇ ਮੁੱਕਦੀ ਐ। ਨਰਾਜਗੀ ਓਹਦੀ ਸਮੁੰਦਰ ਵਰਗੀ, ਸੁਕਿਆਂ ਕਿੱਥੇ ਸੁਕਦੀ ਐ।

Download

ਮੈਨੂੰ ਬੜੀ ਪਿਆਰੀ ਲਗਦੀ ਸਾਦਗੀ ਉਸਦੀ ਹਰ ਇਕ ਤੋਂ ਨਿਆਰੀ ਲਗਦੀ ਸਾਦਗੀ ਉਸਦੀ।

Download

ਸਾਦਗੀ ਉਸਦੀ ਦਾ ਕੋਈ ਮੁੱਲ ਨਹੀਂ, ਉਹ ਤੋਂ ਵੱਧ ਮੇਰੇ ਲਈ ਕੁਝ ਅਮੁਲ ਨਹੀਂ।

Download

ਸਾਦਗੀ ਉਸਦੀ ਦੇ ਕਹਿਣੇ ਕੀ ਉਸਦੇ ਅੱਗੇ ਇਹ ਗਹਿਣੇ ਕੀ, ਅੰਬਰ ਧਰਤੀ ਵੀ ਮੈਨੂੰ ਕੰਕਰ ਜਾਪੇ ਮੇਰੇ ਸੋਹਣੇ ਮੂਰੇ ਇਨ੍ਹਾਂ ਦੇ ਮਾਇਨੇ ਕੀ।

Download

ਸਾਦਗੀ ਉਸਦੀ ਸਭ ਹੁਸਨਾਂ ਨੂੰ ਮਾਤ ਪਾਉਂਦੀ ਹੈ ਚੰਨ ਵੀ ਉਹਦੇ ਹੁਸਨ ਤੋਂ ਮਜ਼ਬੂਰ ਹੈ ਤਾਂ ਹੀ ਚਾਨਣੀ ਬੱਦਲਾਂ 'ਚੋਂ ਉਹਦੇ ਤੇ ਝਾਤ ਪਾਉਂਦੀ ਹੈ ।

Download

ਸਾਦਗੀ ਉਸਦੀ ਮੇਕਅੱਪ ਵਾਲੇ ਚਿਹਰੇ ਤੋਂ ਕਿਤੇ ਸੋਹਣੀ ਹੈ ਜਿੰਦਗੀ ਦੀ ਸਾਦਗੀ ਦਾ ਆਨੰਦ ਮਾਣਿਆ ਜਾਵੇ ਜਿਨ੍ਹਾਂ ਸਮਝੀਏ ਜਿੰਦਗੀ ਨੂੰ ਓਨੀ ਹੀ ਢੁਕਵੀਂ ਹੁੰਦੀ ਜਾਂਦੀ ਹੈ ਜਿੰਨਾ ਉਲਝਾਗੇੇ ਉਨੀ ਹੀ ਉਲਝਾਉਦੀ ਹੈ ਜਿੰਦਗੀ ਜਿਨ੍ਹਾਂ ਸਮਝਾਂਗੇ ਓਨੀ ਹੀ ਸਰਲ ਬਣ ਜਾਂਦੀ ਹੈ।

Download

ਉਹਦੀ ਸਾਦਗੀ ਦੇ ਵੀ ਕੀ ਕਹਿਣੇ ਨੇ ਮੈ ਕਦੇ ਦੇਖੀ ਹੀ ਨਹੀਂ ਉਹਦੇ ਚੁੰਨੀ ਸਿਰ ਤੋ ਲਹੀ।

Download

ਠਾਠ ਨਾਲ ਰਹੀਏ, ਸਦਾ ਸਾਦਗੀ ਪਸੰਦ ਐ, ਸ਼ੁਕਰਾਨਾ ਕਰੀਐ ਰੱਬ ਦਾ, ਤਾਹੀਓ ਸਭ ਰਜਾਮੰਦ ਐ।

Go to:

Page 2 Page 3

Categories

Here are all the Punjabi Status Categories:

Copyright 2026 Punjabi-Status. All Rights Reserved